ब्रेकिंग न्यूज़

ਕਮਿਸ਼ਨਰਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀ ਗਈ ਥਾਣਾ ਸਾਈਬਰ ਕ੍ਰਾਈਮ ਦੀ ਸ਼ੁਰੂਆਤ. ਠੱਗੀ ਦਾ ਪਹਿਲਾਂ ਮਾਮਲਾ ਕੀਤਾ ਦਰਜ।

 ਇੰਸਪੈਕਟਰ ਰਾਜਬੀਰ ਕੌਰ, ਹੋਣਗੇ, ਮੁੱਖ ਅਫਸਰ, ਥਾਣਾ ਸਾਈਬਰ ਕ੍ਰਾਈਮ, ਅੰਮ੍ਰਿਤਸਰ ਸਿਟੀ।

वरिष्ठ पत्रकार संदीप अमृतसर। 




                          

ਸਾਈਬਰ ਕਰਾਇਮ, ਇਕ ਜੁਰਮ ਹੈ ਜਿਸ ਵਿੱਚ ਕਮਪਿਊਟਰ, ਕਿਮਉਨੀਕੇਸਨ ਡਿਵਾਇਸ ਮੋਬਾਇਲ ਫੋਨ ਆਦਿ ਦੀ ਵਰਤੇ ਇੰਟਰਨੈਟ ਦੀ ਮਦਦ ਨਾਲ ਜੁਰਮ ਨੂੰ ਕਰਨ ਵਿੱਚ ਹੁੰਦੀ ਹੈ।


 *Modes Operendi (ਤਾਰੀਕਾ ਵਾਰਦਾਤ)- ਇਹ ਜੁਰਮ ਡਿਜੀਟਲ ਟੈਕਨਾਲਜੀ ਦੀ ਦੁਰਵਰਤ ਕਰਕੇ ਕੀਤਾ ਜਾਂਦਾ ਹੈ।* 


ਇਸ ਵਿੱਚ ਆਨਲਾਈਨ ਧੋਖਾਧੜੀ ਹੈਕਿੰਗ, ਫਿਸਿੰਗ, ਸਟਾਕਿੰਗ, ਧਮਕਾਉਣਾ, ਸੋਸਲ ਮੀਡੀਆ ਤੇ ਫੇਕ ਆਈ.ਡੀਜ ਬਣਾ ਕੇ ਗਲਤ ਸਬਦਾਵਲੀ, ਪ੍ਰਾਈਵੇਸੀ ਜਾਂ ਫੋਟੋਆਂ ਵਾਇਰਲ ਕਰਨ, ਐਕਸਟੋਰਸਨ ਕਾਲ ਆਦਿ ਕਿਸਮ ਦੇ ਅਪਰਾਧ ਕੀਤੇ ਜਾਂਦੇ ਹਨ।


ਇਸ ਵਿੱਚ ਹੈਕਰ ਅਪਰਾਧੀ ਆਪਣੇ ਵਿੱਤੀ ਫਾਇਦੇ ਲਈ ਕਿਸੇ ਵਿਅਕਤੀ ਦਾ ਪਰਸਨਲ ਅਤੇ ਕੀਮਤੀ ਡਾਟਾ ਹੈਕ ਕਰਕੇ ਉਸ ਪਾਸੇ ਪੈਸੇ ਦੀ ਵਸੂਲੀ ਕਰਦੇ ਹਨ।


ਇਸ ਵਿੱਚ ਅਪਰਾਧੀ ਕਿਸੇ ਵਿਅਕਤੀ ਨੂੰ ਕਮਪਿਊਟਰ, ਕਿਮਉਨੀਕੇਸਨ ਡਿਵਾਇਸ ਮੋਬਾਇਲ ਫੋਨ ਆਦਿ ਦੀ ਵਰਤੋਂ ਇੰਟਰਨੈਟ ਦੀ ਮਦਦ ਨਾਲ ਕਰਕੇ ਉਸਨੂੰ ਕੋਈ ਲਿੰਕ ਜਾਂ ਐਪ ਡਾਊਨਲੋਡ ਕਰਵਾ ਕੇ ਉਸਦੀ ਡਿਵਾਇਸ ਨੂੰ ਹੈਕ ਕਰਕੇ ਉਸਦਾ ਐਕਸਸ ਹਾਸਲ ਕਰਕੇ ਵਿੱਤੀ ਫਾਇਦਾ ਲੈਂਦੇ ਹਨ।


ਇਸ ਵਿੱਚ ਅਪਰਾਧੀ ਆਪਣੇ ਵਿੱਤੀ ਫਾਇਦੇ ਵਾਸਤੇ ਜਾਂ ਉਸਨੂੰ ਕੋਈ ਨੁਕਸਾਨ ਪਹੁੰਚਾਉਣ ਜਾਂ ਮਾਨਹਾਨੀ ਦੇ ਇਰਾਦੇ ਨਾਲ ਕਿਸੇ ਵਿਅਕਤੀ ਨੂੰ ਸੋਸਲ ਮੀਡੀਆ(ਵਟਸਐਪ, ਫੇਸਬੁੱਕ, ਇੰਸਟਾਗ੍ਰਾਮ) ਰਾਹੀਂ ਗਲਤ ਅਤੇ ਫੇਕ ਆਈ.ਡੀਜ ਬਣਾ ਕੇ ਜਾ VPN ਦਾ ਇਸਤੇਮਾਲ ਕਰਕੇ ਬਲੈਕਮੇਲ ਕਰਕੇ ਧਮਕੀ ਭਰੇ ਫੋਨ ਕਰਕੇ ਜਾਂ ਈਮੇਲ ਰਾਹੀਂ ਦੇਸ਼ ਦੀ ਸੁਰਖਿਆ ਨੂੰ ਖਤਰੇ ਵਿੱਚ ਪਾਉਣ ਸਬੰਧੀ ਜੁਰਮਾਂ ਨੂੰ ਅੰਜਾਮ ਦਿੰਦੇ ਹਨ।


 *ਸਾਈਬਰ ਕਰਾਇਮ ਸੈਲ-* ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਸਾਈਬਰ ਕਰਾਇਮ ਸੈੱਲ ਸਾਲ 2019 ਵਿੱਚ ਹੋਂਦ ਵਿੱਚ ਆਇਆ। ਜੋ ਕਿ ਤਫਤੀਸੀ ਅਫਸਰਾਂ ਵੱਲੋਂ ਤਕਨੀਕੀ ਤੌਰ ਤੇ ਕੰਮ ਕਰਕੇ ਅਗਲੀ ਕਾਨੂੰਨੀ ਕਾਰਵਾਈ ਲਈ ਸਬੰਧਤ ਥਾਣਿਆਂ ਨੂੰ ਭੇਜਿਆ ਜਾਂਦਾ ਸੀ। ਜੋ ਹੁਣ ਸਾਈਬਰ ਕਰਾਇਮ ਵਿੱਚ ਬਹੁਤ ਜਿਆਦਾ ਵਾਧਾ ਹੋਣ ਕਰਕੇ ਮਾਨਯੋਗ ਡੀ.ਜੀ.ਪੀ. ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਮੁਤਾਬਿਕ ਅੱਜ ਤੇ ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ ਹੋਂਦ ਵਿੱਚ ਆ ਚੁੱਕਾ ਹੈ। ਜੋ ਹੁਣ ਤਫਤੀਸੀ ਅਫਸਰਾਂ ਵੱਲੋ ਟੈਕਨੀਕਲ ਕੰਮ ਦੇ ਨਾਲ ਨਾਲ ਮੁੱਕਦਮੇ ਦਰਜ ਕਰਕੇ ਤਫਤੀਸ ਵੀ ਕੀਤੀ ਜਾਵੇਗੀ ਅਤੇ ਦੋਸੀਆ ਨੂੰ ਜਲਦ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।


 *ਥਾਣੇ ਦੇ ਕੰਮਕਾਜ ਦਾ ਤਰੀਕਾ:-* 


1) ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ ਵਿਖੇ ਦਰਖਾਸਤੀ ਆਪਣੀ ਦਰਖਾਸਤ ਆਨਲਾਈਨ (NCRP Cyber Crime Portal Dial Helpline no 1930) ਸਾਈਬਰ ਕਰਾਇਮ ਨਾਲ ਸਬੰਧਤ ਅਪਰਾਧਾ ਸਬੰਧੀ ਦਰਜ ਮੁੱਕਦਮਿਆਂ ਦੀ ਤਫਤੀਸ ਕੀਤੀ ਜਾਵੇਗੀ।


2) ਇਸ ਤੋਂ ਇਲਾਵਾ ਬੱਚਿਆਂ ਦੇ ਸੋਸਨ ਅਤੇ ਮਿਸਿੰਗ ਸਬੰਧੀ Tipline ਤੇ ਜੌ ਵੀ ਦਰਖਾਸਤਾਂ ਸਟੇਟ ਸਾਈਬਰ ਕਰਾਇਮ ਪੰਜਾਬ, ਮੋਹਾਲੀ ਤੋਂ ਆਨਲਾਈਨ ਮਿਲਦੀਆਂ ਹਨ ਦੀ ਵੀ ਪੜਤਾਲ ਕੀਤੀ ਜਾਂਦੀ ਹੈ।


3) ਕੋਈ ਵੀ ਦਰਖਾਸਤੀ ਸਾਈਬਰ ਕਰਾਇਮ ਨਾਲ ਸਬੰਧਤ ਅਪਰਾਧ ਸਬੰਧੀ ਸਿੱਧੇ ਤੌਰ ਤੇ ਪੁਲਿਸ ਸਟੇਸ਼ਨ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ ਵਿਖੇ ਆ ਕੇ ਦਰਖਾਸਤ ਦੇ ਸਕਦਾ ਹੈ। *ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ* 


ਅੱਜ ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ ਵਿਖੇ ਪਹਿਲੀ FIR ਦਰਜ ਕੀਤੀ ਜਾ ਚੁੱਕੀ ਹੈ। ਜੌ Unknown ਵਿਅਕਤੀਆਂ ਵੱਲੋ ਮੁੱਦਈ ਮੁਕਦਮਾ ਨੂੰ ਧੋਖਾ ਦੇਣ ਦੀ ਨੀਅਤ ਨਾਲ ਵਟਸਐਪ ਗਰੁੱਪ ਤੇ ਲਿੰਕ ਸੈਂਡ ਕਰਕੇ ਵਟਸਐਪ ਗਰੁੱਪ ਜੁਆਇਨ ਕਰਵਾਕੇ International Gold Market ਵਿੱਚ ਪੈਸੇ ਇੰਨਵੈਸਟ ਕਰਨ ਦਾ ਝਾਂਸਾ ਦੇ ਕੇ ਮਿਤੀ 5-2-24 ਨੂੰ International Gold Market ਵਿੱਚ 99672/-ਰੁਪਏ ਇੰਨਵੈਸਟ ਕਰਵਾਏ। ਜਿਸਤੇ ਦਰਖਾਸਤੀ ਨੂੰ ਤਿੰਨ ਦਿਨ ਵਿੱਚ 9529 ਰੁਪਏ ਦਾ ਮੁਨਾਫਾ ਹੋਇਆ। ਜਿਸਤੋਂ ਬਾਅਦ ਦਰਖਾਸਤੀ ਨੇ ਲਾਲਚ ਵਿੱਚ ਆ ਕੇ 3,22,000/-ਰੁਪਏ ਦੋਸੀਆਨ ਦੀਆਂ ਰਿਕਮੈਂਡ ਕੀਤੀਆਂ ਕੰਪਨੀਆਂ ਵਿੱਚ ਇਨਵੈਸਟ ਕਰ ਦਿੱਤੇ। ਜਿਸਤੇ ਦਰਖਾਸਤੀ ਨੂੰ ਕੁੱਝ ਪ੍ਰਤੀਸਤ ਮੁਨਾਫਾ ਹੋਇਆ ਤੇ ਉਸਨੇ ਦੋਸੀਆਨ ਦੇ ਕਹਿਣ ਤੇ ਦੋਸੀਆਨ ਦੇ Indus Bank Jaipur ਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਪਰ ਦੋਸੀਆਨ ਵੱਲੋਂ ਇਸ ਵਿੱਚ ਜਿਆਦਾ ਫਾਇਦਾ ਨਾ ਹੋਣ ਦਾ ਕਹਿ ਕੇ ਨਵਾ ਟਾਸਕ ਦੇ ਕੇ 16000/ਰੁਪਏ ਦਾ ਮੁਨਾਫਾ ਕਰਵਾ ਦਿੱਤਾ। ਇਸ ਤੋਂ ਬਾਅਦ ਦਰਖਾਸਤੀ ਨੇ ਦੇਸੀਆਨ ਦੇ ਕਹਿਣ ਤੇ ਲਾਲਚ ਵਿੱਚ ਆ ਕੇ ਦੇਸੀਆਨ ਦੇ AU Small Bank Jaipur, Indusand Bank Jaipur, AU Small Bank Andheri West, Mumbai, Bandhan Bank Greater Kailash UP हिंस ਲੱਖਾਂ ਰੁਪਏ ਟਰਾਂਸਫਰ ਕਰ ਦਿੱਤੇ। ਪਰ ਉਸ ਤੋਂ ਬਾਅਦ ਦਰਖਾਸਤੀ ਨੂੰ ਕੋਈ ਫਾਇਦਾ ਨਹੀ ਹੋਇਆ ਅਤੇ ਨਾਂ ਹੀ ਉਸਦੇ ਪੈਸੇ ਵਾਪਸ ਆਏ। ਜੋ ਅਣਪਛਾਤੇ ਵਿਅਕਤੀਆਂ ਵੱਲੋ ਧੋਖਾ ਦੇਣ ਦੀ ਨੀਅਤ ਨਾਲ ਆਪਣੇ ਵੱਖ ਵੱਖ ਬੌਕ ਖਾਤਿਆਂ ਵਿੱਚ ਕੁੱਲ 1.58,06.563/- ਰੁਪਏ ਟਰਾਂਸਫਰ ਕਰਵਾ ਕੇ ਆਨਲਾਈਨ ਠੱਗੀ ਮਾਰੀ ਹੈ, ਜਿਸ ਤੇ ਬਾਅਦ ਪੜਤਾਲ ਮੁੱਕਦਮਾ ਨੰਬਰ 01 ਮਿਤੀ 28-6-24 ਜੁਰਮ 420 ਭ:ਦ 66D IT ACT 2000, ਥਾਣਾ ਸਾਈਬਰ ਕਰਾਇਮ, ਅੰਮ੍ਰਿਤਸਰ ਸ਼ਹਿਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।


 *ਭੱਵਿਖ ਵਿੱਚ:-* ਟੈਕਨਾਲਜੀ ਦੇ ਯੁੱਗ ਕਰਕੇ ਸਾਈਬਰ ਕਰਾਇਮ ਬਹੁਤ ਜਿਆਦਾ ਵੱਧ ਰਿਹਾ ਹੈ ਅਤੇ ਭਵਿਖ ਵਿੱਚ ਜਿਵੇ ਜਿਵੇ ਟੈਕਨਾਲਜੀ ਵਿੱਚ ਵਾਧਾ ਹੋ ਰਿਹਾ ਹੈ ਉਸੇ ਤਰ੍ਹਾਂ ਸਾਈਬਰ ਕਰਾਇਮ ਦਾ ਗ੍ਰਾਫ ਵੀ ਵਧਦਾ ਜਾ ਰਿਹਾ ਹੈ। ਇਸ ਲਈ ਇਸਨੂੰ ਰੋਕਣ ਲਈ ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸਹਿਰ ਦੀ ਸਥਾਪਨਾ ਕੀਤੀ ਗਈ ਹੈ।


ਸਾਈਬਰ ਕਰਾਇਮ ਨੂੰ ਰੋਕਣ ਲਈ ਉਪਰਾਲੇ-ਸਮੇਂ ਸਮੇਂ ਤੇ ਸਾਈਬਰ ਕਰਾਇਮ ਸੈਲ ਅੰਮ੍ਰਿਤਸਰ ਸ਼ਹਿਰ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਲਈ ਸੈਮੀਨਾਰ ਅਤੇ ਸੋਸਲ ਮੀਡੀਆ ਪਲੇਟਫਾਰਮ ਰਾਹੀਂ ਅਤੇ ਸਕੂਲਾ ਕਾਲਜਾਂ ਵਿੱਚ ਸਾਈਬਰ ਕਰਾਇਮ ਦੀ ਰੋਕਥਾਮ ਅਤੇ ਬਚਾਅ ਲਈ ਜਾਣਕਾਰੀ ਦਿੱਤੀ ਜਾਂਦੀ ਹੈ


 *ਅਵੇਅਰਨੈਸ-* 


 *1) ਖਾਸ ਕਰਕੇ* ਵਪਾਰੀ ਵਰਗ ਨੂੰ ਜੋ ਕਿ ਆਨਲਾਈਨ ਬਿਜਨਸ ਅਤੇ ਟਰਾਂਜੰਕਸਨਾਂ ਕਰਦੇ ਹਨ ਉਹਨਾਂ ਨੂੰ ਬਹੁਤ ਸਾਵਧਾਨੀ ਦੀ ਜਰੂਰਤ ਹੈ. ਬਿਨਾ ਜਾਂਚ ਪੜਤਾਲ ਕੀਤੇ. ਕਿਸੇ ਵੀ ਵੈਬਸਾਈਟ, ਐਪ ਅਤੇ ਲਿੰਕ ਵਗੈਰਾ ਤੇ ਕਲਿਕ ਨਾ ਕਰਨ, ਉ.ਟੀ.ਪੀ ਅਤੇ QR Scanner ਸੇਅਰ ਨਾ ਕਰਨ ਅਤੇ ਅਪਰਾਧੀਆਂ ਵੱਲੋਂ ਫੇਕ ਵੈਬਸਾਈਟ, ਐਪ ਅਤੇ ਲਿੰਕ ਵਗੈਰਾ ਪਰ ਦਿੱਤੇ ਜਾ ਰਹੇ ਭਾਰੀ ਲਾਲਚ ਵਿੱਚ ਨਾ ਆਉਣ ਅਤੇ ਅਵੇਅਰ ਰਹਿਣ।


 *2) ਅਪਰਾਧੀਆਂ* ਵੱਲੋਂ ਜਿਆਦਾਤਾਰ ਟੈਲੀਗ੍ਰਾਮ ਐਪ ਪਰ ਫੇਕ ਆਈ.ਡੀਜ ਬਣਾ ਕੇ ਅਤੇ ਲਿੰਕ ਭੇਜ ਕੇ ਬਹੁਤ ਜਿਆਦਾ ਸਾਈਬਰ ਕਰਾਇਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਤੋਂ ਬਚਣ ਦੀ ਜਰੂਰਤ ਹੈ।


 *3) ਇਸ ਵਕਤ* ਅਪਰਾਧੀਆਂ ਵੱਲੋ ਟੈਕਨਾਲਜੀ ਦੀ ਦੁਰਵਰਤੋ ਕਰਕੇ ਕਿਸੇ ਨਾਂ ਕਿਸੇ ਕੇਸ ਵਿੱਚ ਫਸੇ ਹੋਣ ਦਾ ਡਰ ਪਾ ਕੇ ਵਿੱਤੀ ਫਾਇਦਾ ਲਿਆ ਜਾ ਰਿਹਾ ਹੈ। ਜਿਸ ਵਿੱਚ ਖਾਸ ਕਰਕੇ ਮਨੀ ਲਾਂਡਰਿੰਗ ਕੇਸ, ਡਰਗ ਕੇਸ, ਐਸਟਾਰਸਨ ਕਾਲ ਦਾ ਹਵਾਲਾ ਦੇ ਆਮ ਪਬਲਿਕ ਪਾਸੇ ਵੱਡੀ ਰਕਮ

ਉਗਰਾਹੀ ਜਾ ਰਹੀ ਹੈ। ਜਿਸ ਵਿੱਚ ਵੱਡੀ ਉਮਰ ਦੇ ਬਜੁਰਗ ਅਤੇ ਧਨਾਦ ਵਿਅਕਤੀਆਂ ਨੂੰ ਸਿਕਾਰ ਬਣਾਇਆ ਜਾਂਦਾ ਹੈ। ਜੇ ਪਬਲਿਕ ਨੂੰ ਅਪੀਲ ਹੈ ਕਿ ਉਹ ਅਣਪਛਾਤੀਆਂ ਕਾਲਾਂ ਵੱਲ ਧਿਆਨ ਨਾਂ ਦੇਣ ਅਤੇ ਅਚਾਨਕ ਘਬਰਾਹਟ ਵਿੱਚ ਆ ਕੇ ਅਪਰਾਧੀਆਂ ਦੇ ਦੱਸੇ ਅਕਾਉਂਟਾਂ ਵਿੱਚ ਪੈਸੇ ਨਾਂ ਪਾਉਣ।


 *4) ਬੈਂਕਾ ਵੱਲੇ ਆਮ* ਤੌਰ ਤੇ ਮੈਸਜ਼ ਕੀਤੇ ਜਾਂਦੇ ਹਨ ਕਿ ਬੈਂਕ ਵੱਲ ਕਿਸੇ ਵੀ ਟਰਾਂਜੰਕਸਨ ਲਈ ਜਾਂ

KYC ਸਬੰਧੀ ਕੋਈ ਉ.ਟੀ.ਪੀ ਨਹੀਂ ਮੰਗਿਆ ਜਾਂਦਾ ਹੈ ਇਸ ਲਈ ਜੇਕਰ ਅਜਿਹਾ ਕੋਈ ਮੈਸਜ ਜਾਂ ਕਾਲ ਆਉਂਦੀ ਹੈ ਤਾਂ ਬੈਂਕ ਤੇ ਕੰਨਫਰਮ ਕਰ ਲੈਣ।


 *5) ਸੋਸਲ ਮੀਡੀਆ* ਤੇ ਮਸਰੂਫ ਰਹਿਣ ਵਾਲੇ ਵਿਅਕਤੀਆਂ ਨੂੰ ਆਪਣੇ ਸੋਸਲ ਮੀਡੀਆ ਅਕਾਉਟ ਦੀ ਪ੍ਰਾਈਵੇਸੀ ਲਗਾਉਣੀ ਅਤਿ ਜਰੂਰੀ ਹੈ। ਜੇਕਰ ਜਰੂਰਤ ਨਾ ਹੋਵੇ ਤਾਂ ਸੋਸਲ ਮੀਡੀਆ ਅਕਾਉਂਟ ਪ੍ਰਾਈਵੇਟ ਰੱਖੇ ਜਾਣ।

No comments

Thanks For Feedback