ਅੰਮ੍ਰਿਤਸਰ ਦੀ ਥਾਣਾ ਗੇਟ ਹਕੀਮਾਂ ਦੀ ਪੁਲਿਸ ਚੌਕੀ ਅਣਗੜ੍ਹ ਵੱਲੋਂ ਨਜਾਇਜ਼ ਪਿਸਟਲ ਸਮੇਤ ਕਾਰਤੂਸ, 01 ਦੋਸ਼ੀ ਕਾਬੂ
ਜੋਨ ੧ ਦੀ ਸਬ ਡਵੀਜ਼ਨ ਕੇਂਦਰੀ ਦੇ ਥਾਣਾ ਗੇਟ ਹਕੀਮਾਂ ਦੀ ਪੁਲਿਸ ਚੌਕੀ ਅਣਗੜ੍ਹ ਵੱਲੋਂ ਇਕ ਨਜਾਇਜ਼ ਪਿਸਟਲ ਸਮੇਤ ਕਾਰਤੂਸ, 01 ਦੋਸ਼ੀ ਕਾਬੂ।*
वरिष्ठ पत्रकार संदीप अमृतसर।
ਮੁਕਦਮਾ ਨੰਬਰ 113 ਮਿਤੀ 28-06-2024 ਜ਼ੁਰਮ 25-54-59 ARMS ACT ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ।
*ਬ੍ਰਾਮਦਗੀ:- 01 ਪਿਸਟਲ (.32 ਬੋਰ) ਸਮੇਤ 04 ਰੌਂਦ ਜਿੰਦਾ।*
*ਗ੍ਰਿਫ਼ਤਾਰ ਦੋਸ਼ੀ :-ਜਤਿਨ ਮਹਿਰਾ ਪੁੱਤਰ ਅਸ਼ੋਕ ਕੁਮਾਰ ਮਹਿਰਾ ਵਾਸੀ ਮਕਾਨ ਨੰਬਰ 2270 ਗਲੀ ਆਵੇ ਵਾਲੀ ਭਗਤਾ ਵਾਲਾ ਥਾਣਾ ਗੇਟ ਹਕੀਮਾ ਅੰਮ੍ਰਿਤਸਰ।*
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋਨ-1. ਡਾਕਟਰ ਦਰਪਣ ਅਹਲੂਵਾਲੀਆ IPS ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਸੀ.ਪੀ. ਸੈਂਟਰਲ, ਸ੍ਰੀ ਕੁਲਦੀਪ ਸਿੰਘ PPS. ਦੀ ਨਿਗਰਾਨੀ ਹੇਠ INSP ਮਨਜੀਤ ਕੌਰ ਮੁੱਖ ਅਫਸਰ ਥਾਣਾ ਗੇਟ ਹਕੀਮਾ ਦੀ ਅਗਵਾਈ ਹੇਠ ਇਲਾਕੇ ਵਿਚ ਗੁੰਡਾ ਗਰਦੀ ਅਤੇ ਨਜਾਇਜ ਹਥਿਆਰਾ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਮਿਤੀ 28-06-2024 ਨੂੰ ਸਬ ਇੰਸਪੈਕਟਰ ਬਲਵਿੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਅੰਨਗੜ੍ਹ ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆ ਪੁੱਲ ਗੰਦਾ ਨਾਲਾ ਅੰਨਗੜ੍ਹ ਅੰਮ੍ਰਿਤਸਰ ਵਿਖੇ ਪੁਖ਼ਤਾ ਜਾਣਕਾਰੀ ਮਿਲ ਤੇ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੌਰਾਨ ਜਤਿਨ ਮਹਿਰਾ ਪੁੱਤਰ ਅਸ਼ੋਕ ਕੁਮਾਰ ਮਹਿਰਾ ਵਾਸੀ ਮਕਾਨ ਨੰਬਰ 2270 ਗਲੀ ਆਵੇ ਵਾਲੀ ਭਗਤਾ ਵਾਲਾ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋ ਇੱਕ ਪਿਸਟਲ 32 ਬੋਰ ਸਮੇਤ 04 ਰੌਂਦ ਜਿੰਦਾ ਬ੍ਰਾਮਦ ਕੀਤੇ ਗਏ। ਦੋਸ਼ੀ ਨੂੰ ਪੇਸ਼ ਮਾਨਯੋਗ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ। ਇਸ ਕੋਲੋ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
No comments
Thanks For Feedback